ਸਿਰਸਾ: ਇੰਡੀਅਨ ਨੈਸ਼ਨਲ ਲੋਕ ਦਲ ਦੇ ਜਨਰਲ ਸਕੱਤਰ ਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਵੱਲੋਂ ਸੌ ਰੁਪਏ ਤੋਂ ਸ਼ੁਰੂ ਕੀਤੀ ਬੁਢਾਪਾ ਪੈਨਸ਼ਨ ਹੁਣ ਭਾਜਪਾ ਸਰਕਾਰ ਪਰਿਵਾਰ ਪਛਾਣ ਪੱਤਰ ’ਚ ਦੱਸੀ ਗਈ ਆਮਦਨ ਨੂੰ ਆਧਾਰ ਬਣਾ ਕੇ ਕੱਟਣ ਦਾ ਕੰਮ ਕਰ ਰਹੀ ਹੈ। ਭਾਜਪਾ ਸਰਕਾਰ ਆਮਦਨ ਵਧਾਉਣ ਦੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਸੀ ਪਰ ਇਹ ਲੋਕਾਂ ਦੀ ਆਮਦਨ ਘਟਾਉਣ ਦਾ ਕੰਮ ਕਰ ਰਹੀ ਹੈ। ਉਹ ਅੱਜ ਇਥੇ ਪਿੰਡ ਕੰਗਣਪੁਰ, ਬਾਜੇਕਾਂ, ਫੂਲਕਾਂ, ਕੰਵਰਪੁਰਾ, ਕੁਸੁੰਬੀ, ਜੋਧਕਾਂ, ਕੁੱਕੜਥਾਣਾ, ਮੋਚੀਵਾਲੀ ਅਤੇ ਡਿੰਗ ’ਚ ਨੁਕੜ ਸਭਾਵਾਂ ਤੇ ਜਲਸਿਆਂ ’ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਆਗਾਮੀ 25 ਸਤੰਬਰ ਨੂੰ ਫਤਿਹਾਬਾਦ ਤੋਂ ਤਾਊ ਦੇਵੀ ਲਾਲ ਦੀ ਜੈਯੰਤੀ ਮੌਕੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ