ਪੈਰਿਸ, 1 ਜੁਲਾਈ
ਫਰਾਂਸ ਵਿੱਚ ਪੈਰਿਸ ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ ਚੌਥੀ ਰਾਤ ਵੀ ਦੰਗੇ ਜਾਰੀ ਰਹੇ। ਨਾਰਾਜ਼ ਲੋਕਾਂ ਨੇ ਕਾਰਾਂ ਅਤੇ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਸਟੋਰਾਂ ਨੂੰ ਲੁੱਟ ਲਿਆ। ਪੁਲੀਸ ਦੀ ਗੋਲੀ ਨਾਲ 17 ਸਾਲਾ ਲੜਕੇ ਦੀ ਮੌਤ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਲੜਕੇ ’ਤੇ ਗੋਲੀ ਚਲਾਉਣ ਵਾਲੇ ਪੁਲੀਸ ਮੁਲਾਜ਼ਮ ਨੇ ਪਰਿਵਾਰ ਤੋਂ ਮੁਆਫ਼ੀ ਮੰਗੀ ਹੈ। ਗ੍ਰਹਿ ਮੰਤਰਾਲੇ ਨੇ ਅੱਜ ਤੜਕੇ ਤੱਕ 1311 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।