ਸੰਯੁਕਤ ਰਾਸ਼ਟਰ, 9 ਅਗਸਤ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਹੋਈ ਉਚ ਪੱਧਰੀ ਮੀਟਿੰਗ ਵਿੱਚ ਅੱਜ ਅਮਰੀਕਾ ਤੇ ਚੀਨ ਆਪਸ ਵਿਚ ਬਹਿਸ ਪਏ। ਅਮਰੀਕਾ ਨੇ ਕਿਹਾ ਕਿ ਉਸ ਨੇ ਦੱਖਣੀ ਚੀਨੀ ਸਮੁੰਦਰ ਵਿਚ ਚੀਨ ਨੂੰ ਉਕਸਾਉਣ ਵਾਲੇ ਕੰਮ ਕਰਦਿਆਂ ਦੇਖਿਆ ਹੈ ਜਿਸ ਦੇ ਜਵਾਬ ਵਿਚ ਚੀਨ ਨੇ ਕਿਹਾ ਕਿ ਅਮਰੀਕਾ ਨੂੰ ਇਸ ਮਾਮਲੇ ਵਿਚ ਗੈਰ ਜ਼ਿੰਮੇਵਾਰਾਨਾ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਰੀ ਬਲਿੰਕਨ ਨੇ ਉਨ੍ਹਾਂ ਖੇਤਰਾਂ ਬਾਰੇ ਗੱਲ ਕੀਤੀ ਜਿਥੇ ਅਮਰੀਕਾ ਨੂੰ ਸਮੁੰਦਰੀ ਨਿਯਮਾਂ ਲਈ ਖਤਰਾ ਲੱਗਦਾ ਹੈ। ਦੱਸਣਾ ਬਣਦਾ ਹੈ ਕਿ ਚੀਨ ਦੱਖਣੀ ਚੀਨੀ ਸਮੁੰਦਰ ਦੇ ਲਗਪਗ ਸਾਰੇ 13 ਲੱਖ ਮੀਲ ਵਰਗ ਇਲਾਕੇ ਵਿਚ ਆਪਣਾ ਦਾਅਵਾ ਕਰਦਾ ਹੈ ਜਦਕਿ ਇਸ ਖੇਤਰ ਵਿਚ ਮਲੇਸ਼ੀਆ, ਫਿਲਪੀਨਜ਼, ਤਾਇਵਾਨ ਤੇ ਵੀਅਤਨਾਮ ਵੀ ਆਪਣਾ ਹੱਕ ਜਤਾਉਂਦੇ ਹਨ।-ਪੀਟੀਆਈ