ਲਾਸ ਏਂਜਲਸ, 25 ਜੁਲਾਈ
ਅਮਰੀਕਾ ਦੇ ਲਾਸ ਏਂਜਲਸ ਦੇ ਇਕ ਪਾਰਕ ਨੇੜੇ ਹੋਈ ਗੋਲੀਬਾਰੀ ਵਿਚ ਦੋ ਜਣੇ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਐਲਏ ਪੁਲੀਸ ਮੁਤਾਬਕ ਗੋਲੀਬਾਰੀ ਐਤਵਾਰ ਬਾਅਦ ਦੁਪਹਿਰ ਕਰੀਬ 3.50 ’ਤੇ ਹੋਈ। ਲਾਸ ਏਂਜਲਸ ਪੁਲੀਸ ਵਿਭਾਗ ਦੇ ਕੈਪਟਨ ਕੈਲੀ ਮੁਨੀਜ਼ ਨੇ ਦੱਸਿਆ ਕਿ ਹਾਲੇ ਤੱਕ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਪੈੱਕ ਪਾਰਕ ’ਤੇ ਬੇਸਬਾਲ ਡਾਇਮੰਡ ਨੇੜੇ ਵਾਪਰੀ। ਉਨ੍ਹਾਂ ਕਿਹਾ ਕਿ ਗੋਲੀਆਂ ਚਲਾਉਣ ਵਾਲਿਆਂ ਦੀ ਗਿਣਤੀ ਬਾਰੇ ਵੀ ਅਜੇ ਕੁਝ ਸਪੱਸ਼ਟ ਨਹੀਂ ਹੈ। ਪੁਲੀਸ ਨੇ ਕਿਹਾ ਕਿ ਘਟਨਾ ਪਿਛਲੇ ਕਾਰਨ ਸਪੱਸ਼ਟ ਨਹੀਂ ਹਨ ਤੇ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੈੱਕ ਪਾਰਕ ਡਾਊਨਟਾਊਨ ਐਲਏ ਤੋਂ ਕਰੀਬ 20 ਮੀਲ ਦੂਰ ਹੈ। -ਏਪੀ