ਸਾਂ ਫਰਾਂਸਿਸਕੋ, 28 ਜੂਨ
ਮਾਈਕਰੋ ਬਲੌਗਿੰਗ ਪਲੈਟਫਾਰਮ ਟਵਿੱਟਰ ਨੇ 5ਜੀ ਤੇ ਕਰੋਨਾ ਨਾਲ ਸਬੰਧਤ ਬੇਲੋੜੇ ਟਵੀਟਾਂ ਲਈ ਆਪਣੇ ਵਰਤੋਕਾਰਾਂ ਤੋਂ ਮੁਆਫ਼ੀ ਮੰਗੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਕੁਝ ਟਵੀਟਾਂ ਨਾਲ ਕੋਵਿਡ-19 ਤੇ 5ਜੀ ਨਾਲ ਸਬੰਧਤ ਵਿਸ਼ਾ-ਵਸਤੂ ਬਾਰੇ ਵਧੀਕ ਸੂਚਨਾ ਖੁ਼ਦ ਬਖੁ਼ਦ ਲਿੰਕ ਹੋਣ ਲੱਗੀ ਸੀ। ਟਵਿੱਟਰ ਨੇ ਹੁਣ ਵਰਤੋਂਕਾਰਾਂ ਨੂੰ ਇਸ ਕਰਕੇ ਆਉਣ ਵਾਲੇ ਕਿਸੇ ਵੀ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ। ਟਵਿੱਟਰ ਨੇ ਕਿਹਾ ਕਿ ਉਹਦੀ ਇਕ ਟੀਮ ਆਪਣੇ ਲੇਬਲਿੰਗ ਅਮਲ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। -ਆਈਏਐੱਨਐੱਸ