ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਛੋਟੇ ਭਰਾ ਰੌਬਰਟ (71) ਦੀ ਮੌਤ ਹੋ ਗਈ ਹੈ। ਟਰੰਪ ਨੇ ਭਰਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੜੇ ਭਰੇ ਮਨ ਨਾਲ ਉਹ ਇਹ ਸੂਚਨਾ ਸਾਰਿਆਂ ਨਾਲ ਸਾਂਝੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਰੌਬਰਟ ਭਰਾ ਹੀ ਨਹੀਂ, ਪੱਕਾ ਦੋਸਤ ਸੀ। ਉਸ ਦੀ ਬਹੁਤ ਯਾਦ ਆਏਗੀ, ਪਰ ਅਸੀਂ ਦੁਬਾਰਾ ਜ਼ਰੂਰ ਮਿਲਾਂਗੇ।’ ਰਾਸ਼ਟਰਪਤੀ ਟਰੰਪ ਨੇ ਨਿਊ ਯਾਰਕ ਦੇ ਹਸਪਤਾਲ ’ਚ ਸ਼ੁੱਕਰਵਾਰ ਭਰਾ ਨਾਲ ਮੁਲਾਕਾਤ ਕੀਤੀ ਸੀ। ਉਹ ਪਿਛਲੇ ਮਹੀਨੇ ਤੋਂ ਹੀ ਗੰਭੀਰ ਰੂਪ ਵਿਚ ਬੀਮਾਰ ਸੀ। ਰੌਬਰਟ ਜ਼ਮੀਨ-ਜਾਇਦਾਦ ਕਾਰੋਬਾਰੀ ਫਰੈੱਡ ਟਰੰਪ ਦੇ ਪੰਜ ਬੱਚਿਆਂ ਵਿਚੋਂ ਇਕ ਸੀ। ਉਹ ਟਰੰਪ ਸੰਗਠਨ ਦਾ ਮੈਨਹੱਟਨ ਤੋਂ ਬਾਹਰਲਾ ਕਾਰੋਬਾਰ ਵੀ ਦੇਖਦਾ ਸੀ। -ਆਈਏਐਨਐੱਸ