ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਟਰੰਪ ਦੇ ਚੋਣਾਂ ’ਚ ਧਾਂਦਲੀਆਂ ਦੇ ਨਿਰਆਧਾਰ ਦਾਅਵੇ ਕੇਵਲ ਬਾਇਡਨ ਪ੍ਰਸ਼ਾਸਨ ਨੂੰ ਹੀ ਨਹੀਂ ਬਲਕਿ ਇਹ ਲੋਕਤੰਤਰ ਨੂੰ ਗੈਰਕਾਨੂੰਨੀ ਕਰਾਰ ਦੇਣ ਦੀ ਦਿਸ਼ਾ ਵੱਲ ਚੁੱਕਿਆ ਇੱਕ ਹੋਰ ਕਦਮ ਹੈ। ਇੱਕ ਇੰਟਰਵਿਊ ਦੌਰਾਨ ਓਬਾਮਾ ਨੇ ਕਿਹਾ, ‘‘ਮੈਨੂੰ ਇਸ ਗੱਲ ਦਾ ਵਧੇਰੇ ਦੁੱਖ ਹੈ ਕਿ ਹੋਰ ਰਿਪਬਲਿਕਨ ਅਧਿਕਾਰੀ, ਜਿਨ੍ਹਾਂ ਨੂੰ ਸਪੱਸ਼ਟ ਸਥਿਤੀ ਪਤਾ ਹੈ, ਊਹ ਵੀ ਇਸ ਵਿੱਚ ਨਾਲ ਹੀ ਹਨ ਅਤੇ ਇਸ ਤਰੀਕੇ ਨਾਲ ਊਸ ਦਾ ਮਜ਼ਾਕ ਬਣਾ ਰਹੇ ਹਨ।’’ ਊਨ੍ਹਾਂ ਕਿਹਾ, ‘‘ਇਹ ਨਾ ਕੇਵਲ ਆਗਾਮੀ ਬਾਇਡਨ ਪ੍ਰਸ਼ਾਸਨ ਬਲਕਿ ਲੋਕਤੰਤਰ ਨੂੰ ਹੀ ਗੈਰਕਾਨੂੰਨੀ ਕਰਾਰ ਦੇਣ ਵੱਲ ਇੱਕ ਹੋਰ ਕਦਮ ਹੈ।’’ ਓਬਾਮਾ ਅਮਰੀਕਾ ਵਿੱਚ ਟਰੰਪ ਵਲੋਂ ਵੋਟਾਂ ’ਚ ਵੱਡੇ ਪੱਧਰ ’ਤੇ ਧਾਂਦਲੀਆਂ ਦੇ ਲਾਏ ਦੋਸ਼ਾਂ ਦਾ ਜਵਾਬ ਦੇ ਰਹੇ ਹਨ। ਊਨ੍ਹਾਂ ਕਿਹਾ, ‘‘ਇਹ (ਦੋਸ਼) ਕੁਝ ਹੱਦ ਤੱਕ ਪ੍ਰੇਰਿਤ ਹਨ ਕਿਉਂਕਿ ਰਾਸ਼ਟਰਪਤੀ ਨੂੰ ਹਾਰਨਾ ਪਸੰਦ ਨਹੀਂ ਅਤੇ ਊਹ ਕਦੇ ਵੀ ਹਾਰ ਨਹੀਂ ਮੰਨਦੇ।’’
-ਪੀਟੀਆਈ