ਨਵੀਂ ਦਿੱਲੀ, 16 ਜਨਵਰੀ
ਵਿਸ਼ਵ ਬੈਂਕ ਦੇ ਸਿੱਖਿਆ ਨਿਰਦੇਸ਼ਕ ਜੈਮ ਸਾਵੇਦਰਾ ਨੇ ਕਿਹਾ ਹੈ ਕਿ ਕੋਵਿਡ-19 ਕਾਰਨ ਹੁਣ ਸਕੂਲਾਂ ਨੂੰ ਬੰਦ ਰੱਖਣ ਦੀ ਕੋਈ ਤੁੱਕ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੋਵਿਡ ਤੋਂ ਬੱਚਿਆਂ ਨੂੰ ਖ਼ਤਰਾ ਘੱਟ ਹੈ ਪਰ ਸਕੂਲ ਬੰਦ ਹੋਣ ਦੀ ਕੀਮਤ ਬਹੁਤ ਜ਼ਿਆਦਾ ਹੈ। ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਬੱਚਿਆਂ ਦੇ ਟੀਕਾਕਰਨ ਦੀ ਉਡੀਕ ਕਰਨ ਦਾ ਕੋਈ ਮਤਲਬ ਨਹੀਂ ਹੈ ਅਤੇ ਇਸ ਦੇ ਪਿੱਛੇ ‘ਕੋਈ ਵਿਗਿਆਨ’ ਨਹੀਂ ਹੈ।