ਕਾਬੁਲ: ਪੱਛਮੀ ਅਫ਼ਗਾਨਿਸਤਾਨ ਦੇ ਸ਼ਹਿਰ ਹੇਰਾਤ ਦੇ ਮੁੱਖ ਚੌਕਾਂ ਵਿੱਚ ਤਾਲਿਬਾਨ ਨੇ ਸ਼ਨਿੱਚਰਵਾਰ ਨੂੰ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਟੰਗ ਦਿੱਤੀਆਂ। ਚੌਕ ਦੇ ਇਕ ਪਾਸੇ ਫਾਰਮੇਸੀ ਦੀ ਦੁਕਾਨ ਚਲਾਉਂਦੇ ਵਜ਼ੀਰ ਅਹਿਮਦ ਸਿਦੀਕੀ ਨੇ ਦੱਸਿਆ ਕਿ ਚਾਰ ਲਾਸ਼ਾਂ ਚੌਕ ਵਿੱਚ ਲਿਆਂਦੀਆਂ ਗਈਆਂ। ਇਨ੍ਹਾਂ ਵਿੱਚੋਂ ਤਿੰਨ ਲਾਸ਼ਾਂ ਸ਼ਹਿਰ ਦੇ ਹੋਰ ਚੌਕਾਂ ਵਿੱਚ ਲਟਕਾਉਣ ਲਈ ਭੇਜ ਦਿੱਤੀਆਂ ਗਈਆਂ। ਸਿਦੀਕੀ ਨੇ ਦੱਸਿਆ ਕਿ ਅਗਵਾ ਕਰਨ ਵਾਲਿਆਂ ਵਿੱਚ ਸ਼ਾਮਲ ਚਾਰ ਵਿਅਕਤੀ ਫੜੇ ਗਏ ਸਨ ਜਿਨ੍ਹਾਂ ਨੂੰ ਪੁਲੀਸ ਨੇ ਮਾਰ ਮੁਕਾਇਆ। ਤਾਲਿਬਾਨ ਦੇ ਸੰਸਥਾਪਕਾਂ ਵਿੱਚੋਂ ਇਕ ਮੁੱਲ੍ਹਾ ਨੂਰੂਦੀਨ ਤੁਰਾਬੀ ਨੇ ਇਸੇ ਹਫ਼ਤੇ ਦੱਸਿਆ ਸੀ ਕਿ ਫਾਹੇ ਲਾਉਣ ਅਤੇ ਉਂਗਲੀਆਂ ਵੱਢਣ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਜਾਵੇਗੀ। -ਏਪੀ