ਤਾਇਵਾਨ: ਤਾਇਵਾਨ ਦੀ ਫ਼ੌਜ ਦਾ ਕਹਿਣਾ ਹੈ ਕਿ ਰਾਤ ਨੂੰ ਸਿਖਲਾਈ ਸੈਸ਼ਨ ਦੌਰਾਨ ਉਨ੍ਹਾਂ ਦਾ ਐੱਫ-16 ਜੰਗੀ ਜਹਾਜ਼ ਲਾਪਤਾ ਹੋ ਗਿਆ। ਰੱਖਿਆ ਮੰਤਰਾਲੇ ਅਨੁਸਾਰ ਸਿੰਗਲ ਸੀਟ ਵਾਲਾ ਇਹ ਜਹਾਜ਼ ਮੰਗਲਵਾਰ ਸ਼ਾਮ ਨੂੰ ਉਡਾਣ ਭਰਨ ਤੋਂ ਕਰੀਬ ਦੋ ਮਿੰਟ ਬਾਅਦ ਹੀ ਲਾਪਤਾ ਹੋ ਗਿਆ ਸੀ ਅਤੇ ਇਸ ਜਹਾਜ਼ ਦੇ ਪਾਇਲਟ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ। ਹੁਆਲਿਨ ਸ਼ਹਿਰ ਦੇ ਹਵਾਈਅੱਡੇ ਦੇ ਆਲੇ-ਦੁਆਲੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ ਵਿੱਚ ਅਸਮਾਨ ਤੇ ਸਮੁੰਦਰ ਵਿਚ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ।
-ਏਪੀ