ਵਾਸ਼ਿੰਗਟਨ, 3 ਅਗਸਤ
ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਦੀ ਇਮਾਰਤ ਨੇੜੇ ਅੱਜ ਗੋਲੀਬਾਰੀ ਹੋਈ ਜਿਸ ’ਚ ਕਈ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੈਂਟਾਗਨ ਨੂੰ ਬੰਦ ਕਰ ਦਿੱਤਾ ਗਿਆ। ਅਰਲਿੰਗਟਨ ਕਾਊਂਟੀ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਜਣੇ ਫੱਟੜ ਮਿਲੇ ਹਨ। ਗੋਲੀਬਾਰੀ ਦੀ ਘਟਨਾ ਮੈਟਰੋ ਬੱਸ ਪਲੈਟਫਾਰਮ ਉਤੇ ਹੋਈ ਜੋ ਕਿ ਪੈਂਟਾਗਨ ਟਰਾਂਜ਼ਿਟ ਸੈਂਟਰ ਦਾ ਹਿੱਸਾ ਹੈ। -ਏਪੀ