ਬੈਲਗਰੇਡ, 6 ਜੂਨ
ਸਰਬੀਆ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਮੁਲਕ ਦਾ ਰੂਸ ਦੇ ਵਿਦੇਸ਼ ਮੰਤਰੀ ਵੱਲੋਂ ਕੀਤਾ ਜਾਣ ਵਾਲਾ ਦੌਰਾ ਰੱਦ ਹੋ ਗਿਆ ਹੈ। ਵੇਰਵਿਆਂ ਮੁਤਾਬਕ ਸਰਬੀਆ ਦੇ ਗੁਆਂਢੀਆਂ ਬੁਲਗਾਰੀਆ, ਉੱਤਰ ਮੈਸੇਡੋਨੀਆ ਤੇ ਮੌਂਟੇਨੇਗਰੋ ਨੇ ਸਰਗੇਈ ਲੈਵਰੋਵ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿਚੋਂ ਰਾਹ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਰੂਸ ਦੇ ਰਾਜਦੂਤ ਨੇ ਸਰਬੀਆ ਦੇ ਆਗੂਆਂ ਨੂੰ ਮਿਲ ਕੇ ਲੈਵਰੋਵ ਦੇ ਨਾ ਆ ਸਕਣ ਪਿਛਲੇ ਕਾਰਨਾਂ ਬਾਰੇ ਜਾਣੂ ਕਰਵਾ ਦਿੱਤਾ ਹੈ। ਮਾਸਕੋ ਨੇ ਪੱਛਮੀ ਮੁਲਕਾਂ ’ਤੇ ਸੰਚਾਰ ਸਾਧਨ ਬੰਦ ਕਰਨ ਦਾ ਵੀ ਦੋਸ਼ ਲਾਇਆ ਹੈ ਤਾਂ ਕਿ ਰੂਸੀ ਵਿਦੇਸ਼ ਮੰਤਰੀ ਦਾ ਦੌਰਾ ਰੱਦ ਕਰਵਾਇਆ ਜਾ ਸਕੇ। ਰਾਹ ਦੇਣ ਤੋਂ ਨਾਂਹ ਕਰਨ ਵਾਲੇ ਸਾਰੇ ਮੁਲਕ ਸਰਬੀਆ ਦੇ ਗੁਆਂਢੀ ਹਨ। -ਏਪੀ