ਇਸਲਾਮਾਬਾਦ, 28 ਜਨਵਰੀ
ਪਾਕਿਸਤਾਨੀ ਕੌਮਾਂਤਰੀ ਏਅਰਲਾਈਨਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲਾਹੌਰ ਜਾਣ ਵਾਲੇ ਜਹਾਜ਼ ਦੇ ਇਕ ਪਾਇਲਟ ਨੇ ਪਿਛਲੇ ਹਫ਼ਤੇ ਅਸਮਾਨ ਵਿੱਚ ‘ਇਕ ਅਸਾਧਾਰਨ ਚੀਜ਼’ ਦੇਖੀ ਸੀ। ‘ਦਿ ਡਾਅਨ’ ਅਖ਼ਬਾਰ ਨੇ ਪਾਕਿਤਸਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ 23 ਜਨਵਰੀ ਨੂੰ ਪਾਇਲਟ ਨੇ ਮੁਲਤਾਨ ਤੇ ਸਾਹੀਵਾਲ ਵਿਚਾਲੇ ਅਸਮਾਨ ’ਚ ਇਹ ਅਸਾਧਾਰਨ ਚੀਜ਼ ਦੇਖੀ। ਪਾਇਲਟ ਨੇ ਉਸ ਦੇ ਜਹਾਜ਼ ਤੋਂ ਕਰੀਬ 1000 ਫੁੱਟ ਉੱਪਰ ਇਹ ਚੀਜ਼ ਦੇਖੀ। ਉਸ ਦਾ ਜਹਾਜ਼ ਤਕਰੀਬਨ 35,000 ਫੁੱਟ ਦੀ ਉਚਾਈ ’ਤੇ ਸੀ। ਉਸ ਨੇ ਉਸ ਵਸਤੂ ਦੀ ਇਕ ਵੀਡੀਓ ਵੀ ਬਣਾਈ ਜੋ ਕਿ ਸੋਸ਼ਲ ਮੀਡੀਆ ’ਤੇ ਸਾਂਝੀ ਹੋ ਰਹੀ ਹੈ। ਇਕ ਹੋਰ ਰਿਪੋਰਟਵਿੱਚ ਕਿਹਾ ਿਗਆ ਿਕ ਜੀਓ ਨਿਊਜ਼ ਨੇ ਕਿਹਾ ਕਿ ਸੂਰਜ ਦੀ ਰੋਸ਼ਨੀ ਦੇ ਬਾਵਜੂਦ ਇਹ ਚੀਜ਼ ਕਾਫੀ ਚਮਕੀਲੀ ਸੀ। -ਆਈਏਐੱਨਐੱਸ