ਨਿਊ ਯਾਰਕ: ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਛੋਟੇ ਭਰਾ ਨੇਹਲ ਮੋਦੀ(41) ਖ਼ਿਲਾਫ਼ ਇਥੇ ਮੈਨਹੱਟਨ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਡਾਇਮੰਡ ਕੰਪਨੀਆਂ ’ਚੋਂ ਇਕ ਨਾਲ 2.6 ਮਿਲੀਅਨ ਡਾਲਰ ਮੁੱਲ ਦੇ ਹੀਰੇ ਹਾਸਲ ਕਰਨ ਲਈ ਮਾਰੀ ਠੱਗੀ ਦੇ ਦੋੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮੈਨਹੱਟਨ ਦੇ ਜ਼ਿਲ੍ਹਾ ਅਟਾਰਨੀ ਜਨਰਲ ਸੀ.ਵਾਂਸ ਜੂਨੀਅਰ ਨੇ ਕਿਹਾ ਕਿ ਨੇਹਲ ਨੂੰ ਹੁਣ ਨਿਊ ਯਾਰਕ ਸੁਪਰੀਮ ਕੋਰਟ ’ਚ ਦੋਸ਼ਾਂ ਦਾ ਸਾਹਮਣਾ ਕਰਨਾ ਹੋਵੇਗਾ। ਵਾਂਸ ਨੇ ਇਕ ਬਿਆਨ ਵਿੱਚ ਕਿਹਾ, ‘ਹੀਰੇ ਭਾਵੇਂ ਸਦਾ ਲਈ ਹਨ, ਪਰ ਇਹ ਨੁਕਸਦਾਰ ਸਕੀਮ ਨਹੀਂ ਤੇ ਹੁਣ ਮੋਦੀ ਨੂੰ ਨਿਊ ਯਾਰਕ ਸੁਪਰੀਮ ਕੋਰਟ ’ਚ ਦੋਸ਼ਾਂ ਦਾ ਸਾਹਮਣਾ ਕਰਨਾ ਹੋਵੇਗਾ। -ਪੀਟੀਆਈ