ਨਿਊ ਯਾਰਕ, 15 ਜੁਲਾਈ
ਉੱਘੀ ਕੌਮਾਂਤਰੀ ਅਖ਼ਬਾਰ ‘ਦਿ ਨਿਊ ਯਾਰਕ ਟਾਈਮਜ਼’ ਦੀ ਇਕ ਸੰਪਾਦਕ ਬੈਰੀ ਵੀਜ਼ (ਓਪੀਨੀਅਨ ਐਡੀਟਰ) ਨੇ ਜਨਤਕ ਤੌਰ ’ਤੇ ਅਸਤੀਫ਼ਾ ਲਿਖ ਕੇ ਆਪਣੀ ਨੌਕਰੀ ਛੱਡ ਦਿੱਤੀ ਹੈ। ਵੀਜ਼ ਨੇ ਕਿਹਾ ਕਿ ਉਹ ਜਿਨ੍ਹਾਂ ਨਾਲ ਸਹਿਮਤ ਨਹੀਂ ਹੁੰਦੀ ਸੀ, ਉਨ੍ਹਾਂ ਉਸ ਲਈ ਕੰਮ ’ਤੇ ਖ਼ਰਾਬ ਮਾਹੌਲ ਸਿਰਜਿਆ ਤੇ ਉਸ ਨੂੰ ਪ੍ਰੇਸ਼ਾਨ ਕੀਤਾ। ਇਕ ਹੋਰ ਉੱਘੇ ਪੱਤਰਕਾਰ ਐਂਡਰਿਊ ਸੁਲੀਵਨ ਨੇ ਵੀ ‘ਨਿਊ ਯਾਰਕ ਮੈਗਜ਼ੀਨ’ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਂਡਰਿਊ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੱਖੇ ਵਿਚਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੁਲੀਵਨ ਕੰਜ਼ਰਵੇਟਿਵ ਕਾਲਮਨਵੀਸ ਹੈ ਤੇ ਵੀਜ਼ ਨੂੰ ਕਈਆਂ ਵੱਲੋਂ ਕੰਜ਼ਰਵੇਟਿਵ ਸਮਝਿਆ ਜਾਂਦਾ ਹੈ ਜਦਕਿ ਉਹ ਖ਼ੁਦ ਨੂੰ ਕੇਂਦਰੀ ਵਿਚਾਰਧਾਰਾ ਵਾਲਾ ਮੰਨਦੀ ਹੈ। -ਏਪੀ