ਇਸਲਾਮਾਬਾਦ, 11 ਅਪਰੈਲ
ਪਾਕਿਸਤਾਨ ਦੀ ਸਿਖਰਲੀ ਜਾਂਚ ਏਜੰਸੀ ਨੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇੜਲੇ ਛੇ ਵਿਅਕਤੀਆਂ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਣ ਲਈ ਇਨ੍ਹਾਂ ਦੇ ਨਾਂ ‘ਸਟੌਪ ਲਿਸਟ’ ਵਿੱਚ ਸ਼ਾਮਲ ਕੀਤੇ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਸੂਚੀ ਵਿੱਚ ਖ਼ਾਨ ਦੇ ਸਾਬਕਾ ਪ੍ਰਮੁੱਖ ਸਕੱਤਰ ਆਜ਼ਮ ਖ਼ਾਨ, ਸਿਆਸੀ ਸੂਚਨਾਵਾਂ ਦੇ ਸੰਚਾਰ ਬਾਰੇ ਸਾਬਕਾ ਵਿਸ਼ੇਸ਼ ਸਹਾਇਕ ਸ਼ਾਹਬਾਜ਼ ਗਿੱਲ, ਗ੍ਰਹਿ ਮਾਮਲਿਆਂ ਤੇ ਜਵਾਬਦੇਹੀ ਬਾਰੇ ਸਾਬਕਾ ਸਲਾਹਕਾਰ ਸ਼ਾਹਬਾਜ਼ ਅਖ਼ਤਰ, ਪੰਜਾਬ ਦੇ ਡਾਇਰੈਕਟਰ ਜਨਰਲ ਗੋਹਾਰ ਨਫੀਸ ਤੇ ਸੰਘੀ ਜਾਂਚ ਏਜੰਸੀ ਪੰਜਾਬ ਜ਼ੋਨ ਦੇ ਡੀਜੀ ਮੁਹੰਮਦ ਰਿਜ਼ਵਾਨ ਦਾ ਨਾਮ ਸ਼ਾਮਲ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਦੇ ਮੁਖੀ ਅਰਸਲਾਨ ਖ਼ਾਲਿਦ ਦਾ ਨਾਂ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ