ਕਾਠਮੰਡੂ/ਪੇਈਚਿੰਗ, 8 ਦਸੰਬਰ
ਨੇਪਾਲ ਤੇ ਚੀਨ ਨੇ ਅੱਜ ਸਾਂਝੇ ਤੌਰ ’ਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਐਲਾਨ ਦਿੱਤੀ ਹੈ। ਸੋਧੀ ਗਈ ਉਚਾਈ 8,848.86 ਮੀਟਰ ਹੈ ਜੋ ਕਿ ਪਹਿਲਾਂ ਨਾਲੋਂ 86 ਸੈਂਟੀਮੀਟਰ ਵੱਧ ਹੈ। ਇਸ ਤੋਂ ਪਹਿਲਾਂ ਐਵਰੈਸਟ ਦੀ ਉਚਾਈ 1954 ਵਿਚ ਮਾਪੀ ਗਈ ਸੀ। ਨੇਪਾਲ ਸਰਕਾਰ ਇਸ ਪਰਬਤ ਦੀ ਸਟੀਕ ਉਚਾਈ ਮਾਪਣਾ ਚਾਹੁੰਦੀ ਸੀ ਕਿਉਂਕਿ ਕਾਫ਼ੀ ਦੇਰ ਤੋਂ ਚਰਚਾ ਸੀ ਕਿ ਇਸ ਦੀ ਉਚਾਈ ਵਿਚ ਬਦਲਾਅ ਆਇਆ ਹੈ। ਇਸ ਲਈ 2015 ਵਿਚ ਆਏ ਭੁਚਾਲ ਸਣੇ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਸੀ। ਚੀਨ ਨੇ ਵੀ ਪਹਿਲਾਂ ਐਵਰੈਸਟ ਦੀ ਉਚਾਈ ਮਾਪੀ ਸੀ ਤੇ ਇਸ ਨੂੰ 8844.43 ਮੀਟਰ ਦੱਸਿਆ ਸੀ ਜੋ ਕਿ ਨੇਪਾਲ ਵੱਲੋਂ ਹੁਣ ਐਲਾਨੀ ਉਚਾਈ ਨਾਲੋਂ ਚਾਰ ਮੀਟਰ ਘੱਟ ਹੈ। -ਪੀਟੀਆਈ