ਲੰਡਨ, 16 ਸਤੰਬਰ
ਲੰਡਨ ’ਚ ਦੋ ਪੁਲੀਸ ਅਧਿਕਾਰੀਆਂ ਨੂੰ ਇਕ ਵਿਅਕਤੀ ਵੱਲੋਂ ਚਾਕੂ ਮਾਰਨ ’ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਮੈਟਰੋਪੌਲਿਟਨ ਪੁਲੀਸ ਸਕਾਟਲੈਂਡ ਯਾਰਡ ਨੇ ਕਿਹਾ ਕਿ ਇਹ ਘਟਨਾ ਕੇਂਦਰੀ ਲੰਡਨ ਵਿਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਅਤਿਵਾਦ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦਾ ਪੁਲੀਸ ਅਧਿਕਾਰੀਆਂ ਨਾਲ ਸਾਹਮਣਾ ਲੀਸੈਸਟਰ ਸਕੁਏਅਰ ਦੇ ਕੋਲ ਅੱਜ ਸਵੇਰੇ ਛੇ ਵਜੇ ਹੋਇਆ। ਘਟਨਾ ਪਿਛਲੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਕਾਟਲੈਂਡ ਯਾਰਡ ਨੇ ਦੱਸਿਆ ਕਿ ਮਹਾਰਾਣੀ ਐਲਿਜ਼ਾਬੈੱਥ ਦੇ ਸਸਕਾਰ ਦੇ ਮੱਦੇਨਜ਼ਰ ਲੰਡਨ ਵਿਚ ਸੁਰੱਖਿਆ ਵਧਾਈ ਗਈ ਹੈ। ਵੱਡੀ ਗਿਣਤੀ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵੈਸਟਮਿੰਸਟਰ ਹਾਲ ਪਹੁੰਚ ਰਹੇ ਹਨ। ਇਸ ਲਈ ਹੋਰਨਾਂ ਥਾਵਾਂ ਤੋਂ ਵੀ ਪੁਲੀਸ ਬੁਲਾਈ ਗਈ ਹੈ। -ਪੀਟੀਆਈ