ਕਾਹਿਰਾ, 13 ਨਵੰਬਰ
ਯੂਰੋਪ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਇਕ ਲੱਕੜ ਦੀ ਕਿਸ਼ਤੀ ਲਬਿੀਆ ਦੇ ਤੱਟ ਨੇੜੇ ਡੁੱਬ ਗਈ ਤੇ ਕਰੀਬ 20 ਜਣੇ ਮਾਰੇ ਗਏ। ‘ਡਾਕਟਰਜ਼ ਵਿਦਾਊਟ ਬਾਰਡਰਜ਼’ ਮੁਤਾਬਕ ਸਿਰਫ਼ ਤਿੰਨ ਔਰਤਾਂ ਨੂੰ ਹੀ ਇਲਾਕੇ ਦੇ ਮਛੇਰੇ ਬਚਾ ਸਕੇ ਹਨ। ਲੱਕੜ ਦੀ ਕਿਸ਼ਤੀ 23 ਜਣਿਆਂ ਨੂੰ ਲੈ ਕੇ ਲਬਿੀਆ ਦੇ ਤੱਟੀ ਕਸਬੇ ਸੋਰਮਾਨ ਤੋਂ ਰਵਾਨਾ ਹੋਈ ਸੀ।
ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਯੂਰੋਪੀਅਨ ਯੂਨੀਅਨ ਅਥਾਰਿਟੀ ਨੂੰ ਤਲਾਸ਼ ਤੇ ਬਚਾਅ ਮੁਹਿੰਮ ਲਈ ਕਈ ਵਾਰ ਬੇਨਤੀ ਕੀਤੀ ਪਰ ਸਹਾਇਤਾ ਨਹੀਂ ਮਿਲੀ ਤੇ ਲੋਕਾਂ ਨੂੰ ਡੁੱਬਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵੀਰਵਾਰ ਵੀ 74 ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਲਬਿੀਆ ਦੀ ਬੰਦਰਗਾਹ ਅਲ-ਖੁਮਸ ਨੇੜੇ ਡੁੱਬ ਗਈ ਸੀ।
-ਏਪੀ