ਲਾਹੌਰ, 6 ਨਵੰਬਰ
ਲਾਹੌਰ ਹਾਈ ਕੋਰਟ ਨੇ ਪਾਬੰਦੀ ਅਧੀਨ ਸੰਗਠਨ ਜਮਾਤ-ਉਦ-ਦਾਵਾ ਦੇ ਛੇ ਸੀਨੀਅਰ ਆਗੂਆਂ ਨੂੰ ਹੋਈ ਸਜ਼ਾ ਰੱਦ ਕਰ ਕੇ ਉਨ੍ਹਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਫਿਜ਼ ਸਈਦ ਦੀ ਜਥੇਬੰਦੀ ਦੇ ਆਗੂਆਂ ਨੂੰ ਸਜ਼ਾ ਹੇਠਲੀ ਅਦਾਲਤ ਨੇ ਸੁਣਾਈ ਸੀ ਤੇ ਮਾਮਲਾ ਅਤਿਵਾਦ ਲਈ ਵਿੱਤੀ ਮਦਦ ਦੇਣ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸਈਦ ਹੀ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸੀ। -ਪੀਟੀਆਈ