ਟੋਕੀਓ: ਜਾਪਾਨ ਵਿਚ ਅੱਜ ਇਕ ਵਿਅਕਤੀ ਨੇ ਯਾਤਰੀ ਰੇਲ ਗੱਡੀ ਵਿਚ ਕਈ ਲੋਕਾਂ ਨੂੰ ਚਾਕੂ ਮਾਰ ਦਿੱਤਾ ਤੇ ਮਗਰੋਂ ਅੱਗ ਲਾ ਦਿੱਤੀ। ਇਸ ਘਟਨਾ ਵਿਚ 17 ਯਾਤਰੀ ਜ਼ਖ਼ਮੀ ਹੋ ਗਏ ਹਨ ਤੇ ਤਿੰਨ ਦੀ ਹਾਲਤ ਗੰਭੀਰ ਹੈ। ਕਰੀਬ 20 ਵਰ੍ਹਿਆਂ ਦੇ ਇਕ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ। ਹਮਲਾਵਰ ਦੇ ਇਰਾਦਿਆਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਟੈਲੀਵਿਜ਼ਨ ਫੁਟੇਜ ਵਿਚ ਅੱਗ ਬੁਝਾਊ ਅਮਲੇ ਦੇ ਕਈ ਮੈਂਬਰ ਅੱਗ ਬੁਝਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਕਈਆਂ ਨੇ ਗੱਡੀ ਦੀਆਂ ਤਾਕੀਆਂ ਵਿਚੋਂ ਛਾਲ ਮਾਰ ਕੇ ਜਾਨ ਬਚਾਈ। ਦੋ ਮਹੀਨਿਆਂ ਵਿਚ ਅਜਿਹਾ ਇਹ ਟੋਕੀਓ ਵਿਚ ਦੂਜਾ ਹਮਲਾ ਹੈ। -ਏਪੀ