ਪੈਰਿਸ, 21 ਫਰਵਰੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅੱਜ ਇਥੇ ਫਰਾਂਸ ਦੇ ਆਪਣੇ ਹਮਰੁਤਬਾ ਜੀਨ-ਵੈਸਲੀ ਡਰਾਇਨ ਨੂੰ ਮਿਲੇ। ਦੋਵਾਂ ਆਗੂਆਂ ਨੇ ਭਾਰਤ-ਯੂਰੋਪੀ ਯੂਨੀਅਨ ਰਿਸ਼ਤਿਆਂ ਅਤੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ, ਇਰਾਨ ਪ੍ਰਮਾਣੂ ਕਰਾਰ ਅਤੇ ਯੂਕਰੇਨ ਸੰਕਟ ਸਮੇਤ ਅਹਿਮ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਜਰਮਨੀ ਤੋਂ ਇਥੇ ਆਏ ਹਨ। -ਪੀਟੀਆਈ