ਵਿੱਕੀ ਬਟਾਲਾ
ਮਿਲਾਨ (ਇਟਲੀ), 11 ਜੂਨ
ਇਟਲੀ ਪੁਲੀਸ ਨੇ ਮਿਲਾਨ ਵਿਚ ਇੱਕ ਫਲੈਟ ਦੀ ਕੰਧ ’ਚੋਂ ਨਸ਼ਾ ਤਸਕਰਾ ਵਲੋਂ ਲੁਕਾਏ 15 ਮਿਲੀਅਨ ਯੂਰੋ ਬਰਾਮਦ ਕਰਨ ਤੋਂ ਬਾਅਦ ਤਿੰਨ ਜਣਿਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਫ੍ਰਾਂਸਿਸਕੋ ਮੈਸੀਮਿਲਿਅਨੋ (47), ਉਸ ਦਾ ਪਿਤਾ ਜੁਸੇਪੇ (69) ਅਤੇ ਕਾਰਮੇਲੋ ਪੇਨਸੀ (45) ਨੇ ਮੰਨਿਆ ਕਿ ਉਨ੍ਹਾਂ ਨੇ ਕੰਧ ਵਿਚ ਇਕ ਮੋਰੀ ਬਣਾਈ ਹੈ, ਜਿਸ ਵਿਚ ਯੂਰੋ ਦੇ ਭਰੇ 28 ਬਕਸੇ ਰੱਖੇ ਸਨ।