ਤਹਿਰਾਨ, 19 ਜਨਵਰੀ
ਇਰਾਨੀ ਫ਼ੌਜ ਨੇ ਓਮਾਨ ਦੀ ਖਾੜੀ ਦੇ ਤੱਟਾਂ ਦੇ ਨਾਲ ਜੰਗੀ ਅਭਿਆਸ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੇ ਅਮਰੀਕੀ ਦਬਾਅ ਕਾਰਨ ਖਿੱਤੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਰਿਪੋਰਟ ਮੁਤਾਬਕ ਕਮਾਂਡੋ ਯੂਨਿਟਾਂ ਅਭਿਆਸ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਲੜਾਕੂ ਜਹਾਜ਼, ਹੈਲੀਕੌਪਟਰ ਤੇ ਫ਼ੌਜ ਢੋਣ ਵਾਲੇ ਜਹਾਜ਼ ਵੀ ਜੰਗੀ ਅਭਿਆਸ ਦਾ ਹਿੱਸਾ ਹਨ। ਇਰਾਨ ਦੇ ਫ਼ੌਜ ਮੁਖੀ ਅਬਦੁੱਲਰਹੀਮ ਮੌਸਵੀ ਅਭਿਆਸ ਦੀ ਨਿਗਰਾਨੀ ਕਰ ਰਹੇ ਹਨ।
-ਏਪੀ