ਵਾਸ਼ਿੰਗਟਨ, 15 ਜਨਵਰੀ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਨੇ ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਆਪਣੇ ਦਫ਼ਤਰ ’ਚ ਡਿਜੀਟਲ ਡਾਇਰੈਕਟਰ ਅਤੇ ਮਾਈਕਲ ਲਾਰੋਸਾ ਨੂੰ ਪ੍ਰੈੱਸ ਸਕੱਤਰ ਨਾਮਜ਼ਦ ਕੀਤਾ ਹੈ। ਬਾਇਡਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। ਬਾਇਡਨ ਦੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਿਲ ਬਾਇ਼ਡਨ ਅਮਰੀਕਾ ਦੀ ਪ੍ਰਥਮ ਮਹਿਲਾ ਹੋਵੇਗੀ। ਭਾਰਤ ’ਚ ਜਨਮੀ ਤੇ ਓਹੀਓ ਤੇ ਕੈਲੀਫੋਰਨੀਆ ’ਚ ਪਲੀ ਤੇ ਵੱਡੀ ਹੋਈ ਗਰਿਮਾ ਬਾਇਡਨ-ਹੈਰਿਸ ਚੋਣ ਪ੍ਰਚਾਰ ਮੁਹਿੰਮ ਦਾ ਵੀ ਹਿੱਸਾ ਸੀ। ਇਸੇ ਦੌਰਾਨ ਜੋਅ ਬਾਇਡਨ ਨੇ ਵੀ ਪ੍ਰਥਮ ਮਹਿਲਾ ਦੇ ਦਫ਼ਤਰ ’ਚ ਵਧੇਰੇ ਮੈਂਬਰਾਂ ਦਾ ਐਲਾਨ ਕੀਤਾ ਹੈ ਅਤੇ ‘ਜੁਆਇਨਿੰਗ ਫੋਰਸ’ ਪਹਿਲ ਤਹਿਤ ਨਵੇਂ ਕਾਰਜਕਾਰੀ ਨਿਰਦੇਸ਼ਕ ਵਜੋਂ ਰੋਰੀ ਬਰੋਸਿਅਸ ਨੂੰ ਨਿਯੁਕਤ ਕੀਤਾ ਹੈ। -ਪੀਟੀਆਈ