ਪੇਈਚਿੰਗ, 28 ਅਪਰੈਲ
ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਆਏ ਤੂਫਾਨ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 140 ਤੋਂ ਵੱਧ ਕਾਰਖਾਨਿਆਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਚੀਨੀ ਮੌਸਮ ਵਿਭਾਗ ਨੇ ਕਿਹਾ ਕਿ ਬਾਅਦ ਦੁਪਹਿਰ 3 ਵਜੇ ਗੁਆਂਗਜ਼ੂ ਜ਼ਿਲ੍ਹੇ ਦੇ ਬਾਇਯੂੰ ਵਿੱਚ ਤੂਫਾਨ ਆਇਆ। ਨਿਊਜ਼ ਏਜੰਸੀ ਸ਼ਿਨਹੁਆ ਨੇ ਕਿਹਾ ਕਿ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੰਜ ਵਿਅਕਤੀਆਂ ਦੀ ਮੌਤ ਹੋਣ ਤੋਂ ਇਲਾਵਾ 33 ਵਿਅਕਤੀ ਜ਼ਖ਼ਮੀ ਹੋਏ ਹਨ ਜਦਕਿ 141 ਕਾਰਖਾਨਿਆਂ ਦੀਆਂ ਇਮਾਰਤਾਂ ਨੁਕਸਾਨਿਆਂ ਗਈਆਂ ਹਨ। ਗੁਆਂਗਜ਼ੂ ਦੇ ਹੋਰ ਹਿੱਸਿਆਂ ਲਈ ਤੂਫਾਨ ਦੀ ਚਿਤਾਵਨ ਜਾਰੀ ਕੀਤੀ ਗਈ ਸੀ। -ਏਪੀ