ਇਸਲਾਮਾਬਾਦ, 12 ਅਕਤੂਬਰ
ਇਸਲਾਮਾਬਾਦ ਹਾਈ ਕੋਰਟ ਨੇ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਚੋਣ ਕਮਿਸ਼ਨ ਕੋਲ ਕਥਿਤ ਝੂਠਾ ਹਲਫ਼ਨਾਮਾ ਦਾਖ਼ਲ ਕਰਨ ਦੇ ਦੋਸ਼ ਵਿੱਚ ਉਨ੍ਹਾਂ ਤੇ ਉਨ੍ਹਾਂ ਦੇ ਪਾਰਟੀ ਆਗੂਆਂ ਖਿਲਾਫ਼ ਦਰਜ ਕੇਸ ਵਿੱਚ ਅੱਜ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਐੱਫਆਈਆਰ ਮੁਤਾਬਕ ਆਰਿਫ਼ ਮਸੂਦ ਨਕਵੀ, ਜੋ ਵੂਟੋਨ ਕ੍ਰਿਕਟ ਲਿਮਟਿਡ ਦਾ ਮਾਲਕ ਹੈ, ਨੇ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਪੈਸਾ ਖ਼ਾਨ ਦੀ ਪਾਰਟੀ ਦੇ ਬੈਂਕ ਖਾਤੇ ਵਿੱਚ ਤਬਦੀਲ ਕੀਤਾ ਸੀ। ਖਾਨ ਨੇ ਆਪਣੇ ਵਕੀਲ ਸਲਮਾਨ ਸਫ਼ਦਰ ਰਾਹੀਂ ਅੱਜ ਸਵੇਰੇ ਇਸਲਾਮਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਦਿਆਂ ਫੌਰੀ ਸੁਣਵਾਈ ਦੀ ਮੰਗ ਕੀਤੀ ਸੀ। ਚੀਫ਼ ਜਸਟਿਸ ਅਤਹਰ ਮਿਨਅੱਲ੍ਹਾ ਨੇ ਖ਼ਾਨ ਨੂੰ 18 ਅਕਤੂਬਰ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। -ਪੀਟੀਆਈ