ਵਾਸ਼ਿੰਗਟਨ: ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਵਿਦੇਸ਼ ਸੇਵਾ ਦੀ ਸੀਨੀਅਰ ਅਧਿਕਾਰੀ ਐਲਿਜ਼ਾਬੈੱਥ ਜੋਨਸ ਨੂੰ ਨਵੀਂ ਦਿੱਲੀ ਵਿਚਲੇ ਅਮਰੀਕੀ ਦੂਤਾਵਾਸ ’ਚ ਅੰਤ੍ਰਿਮ ਇੰਚਾਰਜ (ਉਪ ਰਾਜਦੂਤ) ਨਿਯੁਕਤ ਕੀਤਾ ਹੈ ਤਾਂ ਕਿ ਦੁਨੀਆ ਵਿਚ ਸਭ ਤੋਂ ਵੱਧ ‘ਮਹੱਤਵਪੂਰਨ’ ਦੁਵੱਲੀ ਭਾਈਵਾਲੀ ਨੂੰ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਇਕ ਐਲਾਨ ਵਿਚ ਕਿਹਾ ਕਿ ਹਾਲ ਹੀ ਵਿਚ ਅਫ਼ਗਾਨਾਂ ਦੇ ਪੁਨਰਵਾਸ ਲਈ ਕੋਆਰਡੀਨੇਟਰ ਰਹੀ 74 ਸਾਲਾ ਜੋਨਸ ਜਲਦੀ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ। ਵਰਤਮਾਨ ’ਚ ਪੈਟਰੀਸ਼ੀਆ ਏ. ਲਸੀਨਾ ਨਵੀਂ ਦਿੱਲੀ ਵਿਚ ਅਮਰੀਕੀ ਦੂਤਾਵਾਸ ’ਚ ਮੁੱਖ ਰਾਜਦੂਤ ਹਨ। ਉਨ੍ਹਾਂ 9 ਸਤੰਬਰ, 2021 ਨੂੰ ਅਹੁਦਾ ਸੰਭਾਲਿਆ ਸੀ। -ਪੀਟੀਆਈ