ਵਾਸ਼ਿੰਗਟਨ, 5 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸਾਲ ਵਾਈਟ ਹਾਊਸ ’ਤੇ ਦੀਵਾਲੀ ਮਨਾਉਣ ਦੀ ਯੋਜਨਾ ਹੈ। ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਤਿਉਹਾਰ ਦੀਆਂ ਤਿਆਰੀਆਂ ਸਬੰਧੀ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਰਨ ਜੀਨ-ਪੀਅਰੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਹਾਂ, ਉਨ੍ਹਾਂ ਨੇ ਦੀਵਾਲੀ ਮਨਾਉਣ ਦੀ ਯੋਜਨਾ ਬਣਾਈ ਹੈ।’’ ਉਨ੍ਹਾਂ ਕਿਹਾ, ‘‘ਇਸ ਸਮੇਂ ਸਾਡੇ ਕੋਲ ਇਹ ਜਾਣਕਾਰੀ ਮੌਜੂਦ ਨਹੀਂ ਹੈ ਕਿ ਇਹ ਪ੍ਰੋਗਰਾਮ ਕਿਸ ਤਰੀਕ ਨੂੰ ਕਰਵਾਇਆ ਜਾਵੇਗਾ, ਪਰ ਉਹ (ਬਾਇਡਨ) ਇਸ ਪ੍ਰੋਗਰਾਮ ਨੂੰ ਇਸ ਦੇਸ਼ ਦੇ ਭਾਰਤੀ-ਅਮਰੀਕੀਆਂ ਅਤੇ ਭਾਰਤ ਨਾਲ ਭਾਈਵਾਲੀ ਜਿੰਨਾ ਹੀ ਅਹਿਮ ਮੰਨਦੇ ਹਨ। -ਪੀਟੀਆਈ