ਵਾਸ਼ਿੰਗਟਨ, 19 ਜੂਨ
ਭਾਰਤੀ ਅਧਿਆਤਮਕ ਨੇਤਾ ਸਵਾਮੀ ਅਵਧੇਸ਼ਾਨੰਦ ਗਿਰੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂੁਰੇ ਹੋਣ ਤਹਿਤ ਭਾਰਤੀ-ਅਮਰੀਕੀ ਸਮੂਹ ਵੱਲੋਂ ਕਰਵਾਏ ਗਏ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮਾਂ ਦੀ ਸ਼ੁਰੂਆਤ ਕੀਤੀ। ਜੂਨਾ ਅਖਾੜੇ ਦੇ ਪ੍ਰਮੁੱਖ ਅਵਧੇਸ਼ਾਨੰਦ ਨੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਸ਼ਨਿਚਰਵਾਰ ਨੂੰ ਸਮਾਰੋਹਾਂ ਸਬੰਧੀ ਇੱਕ ਪੋਸਟਰ ਰਿਲੀਜ਼ ਕੀਤਾ ਅਤੇ ਇਸ ਯਤਨ ਲਈ ਭਾਰਤੀ-ਅਮਰੀਕੀ ਭਾਈਚਾਰੇ ਨੂੰ ਵਧਾਈ ਦਿੱਤੀ। ਪੋਸਟਰ ਜਾਰੀ ਕਰਨ ਸਬੰਧੀ ਇਹ ਸਮਾਰੋਹ ਨਿਊਯਾਰਕ ਦੇ ਲਾਂਗ ਆਈਲੈਂਡ ਵਿੱਚ ਸਮੂਹ ਦੇ ਨੇਤਾ ਪ੍ਰੇਮ ਭੰਡਾਰੀ ਦੇ ਨਿਵਾਸ ਸਥਾਨ ’ਤੇ ਕਰਵਾਇਆ ਗਿਆ, ਜਿਸ ਵਿੱਚ ਐੱਫਆਈਏ ਦੇ ਪ੍ਰਧਾਨ ਕੇਨੀ ਦੇਸਾਈ, ਚੇਅਰਮੈਲ ਅੰਕੁਰ ਵਿੱਦਿਆ ਅਤੇ ਸਾਬਕਾ ਪ੍ਰਧਾਨ ਅਲੋਕ ਕੁਮਾਰ ਹਾਜ਼ਰ ਸਨ। ਭੰਡਾਰੀ ਸਮਾਰੋਹਾਂ ਲਈ ਐੱਫਆਈਏ ਦੇ ਕਨਵੀਨਰ ਹਨ। -ਪੀਟੀਆਈ