ਯੋਰੋਸ਼ਲਮ, 9 ਮਈ
ਪੁਰਾਣੇ ਯੋਰੋਸ਼ਲਮ ਸ਼ਹਿਰ ਦੇ ਬਾਹਰ ਅੱਜ ਇਜ਼ਰਾਇਲੀ ਪੁਲੀਸ ਤੇ ਫ਼ਲਸਤੀਨੀ ਮੁਜ਼ਾਹਰਾਕਾਰੀਆਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਇਸ ਤੋਂ ਪਹਿਲਾਂ ਰਮਜ਼ਾਨ ਦੇ ਮੱਦੇਨਜ਼ਰ ਫ਼ਲਸਤੀਨੀ ਲੋਕ ਬੱਸਾਂ ਭਰ ਕੇ ਪਵਿੱਤਰ ਸ਼ਹਿਰ ਲਈ ਨਿਕਲੇ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਟਕਰਾਅ ਹੋ ਗਿਆ। ਪੁਲੀਸ ਨੇ ਆਪਣੀ ਕਾਰਵਾਈ ਦਾ ਬਚਾਅ ਕੀਤਾ ਹੈ ਜਦਕਿ ਮੁਸਲਿਮ ਭਾਈਚਾਰੇ ਨੇ ਇਸ ਨੂੰ ਇਬਾਦਤ ਦੀ ਆਜ਼ਾਦੀ ਉਤੇ ਇਜ਼ਰਾਈਲ ਦਾ ਹਮਲਾ ਦੱਸਿਆ ਹੈ। ਦੱਸਣਯੋਗ ਹੈ ਕਿ ਪੂਰਬੀ ਯੋਰੋਸ਼ਲਮ ਜਿੱਥੇ ਇਸਲਾਮਿਕ, ਈਸਾਈ ਤੇ ਯਹੂਦੀ ਭਾਈਚਾਰੇ ਦੇ ਪਵਿੱਤਰ ਅਸਥਾਨ ਹਨ, ਲੰਮੇ ਸਮੇਂ ਤੋਂ ਇਜ਼ਰਾਈਲ ਤੇ ਫ਼ਲਸਤੀਨ ਵਿਚਾਲੇ ਟਕਰਾਅ ਦਾ ਕੇਂਦਰ ਬਣਿਆ ਹੋਇਆ ਹੈ। -ਏਪੀ