ਕੋਲੰਬੋ, 22 ਅਗਸਤ
ਭਾਰਤ ਦੇ ਵਿਰੋਧ ਦੇ ਬਾਵਜੂਦ ਸ੍ਰੀਲੰਕਾ ਦੀ ਬੰਦਰਗਾਹ ਹੰਬਨਟੋਟਾ ’ਤੇ ਆਇਆ ਚੀਨੀ ਖੋਜੀ ਬੇੜਾ ਅੱਜ ਇਕ ਹਫ਼ਤੇ ਬਾਅਦ ਰਵਾਨਾ ਹੋ ਗਿਆ ਹੈ। ਇਹ ਕਿੱਥੇ ਗਿਆ ਹੈ, ਇਸ ਬਾਰੇ ਹਾਲੇ ਕੁੱਝ ਪਤਾ ਨਹੀਂ ਲੱਗਿਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ‘ਯੁਆਨ ਵਾਂਗ 5’ ਚੀਨੀ ਜਹਾਜ਼ਾਂ ਦੇ ਸਮੂਹ ’ਚੋਂ ਇੱਕ ਹੈ, ਜੋ ਸੈਟੇਲਾਈਟ ਤੇ ਬੈਲਿਸਟਿਕ ਮਿਜ਼ਾਈਲਾਂ ਟਰੈਕ ਕਰ ਸਕਦਾ ਹੈ। ਭਾਰਤ ਨੂੰ ਡਰ ਹੈ ਕਿ ਚੀਨ ਬੰਦਰਗਾਹ ਨੂੰ ਫੌਜੀ ਅੱਡੇ ਵਜੋਂ ਵਰਤ ਸਕਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਨੂੰ ਭਾਰਤ ਤੇ ਚੀਨ ਦੋਵਾਂ ਤੋਂ ਸਹਾਇਤਾ ਦੀ ਲੋੜ ਹੈ। ਭਾਰਤ ਨੇ ਜਦੋਂ ਵਿਰੋਧ ਕੀਤਾ ਤਾਂ ਸ੍ਰੀਲੰਕਾ ਨੇ ਚੀਨ ਨੂੰ ਇਹ ਜਹਾਜ਼ ਆਪਣੀ ਬੰਦਰਗਾਹ ’ਤੇ ਆਉਣ ਦੇਣ ਦੀ ਇਜਾਜ਼ਤ ਨਾ ਦਿੱਤੀ ਪਰ ਬਾਅਦ ਵਿੱਚ ਉਸ ਨੇ ਚੀਨੀ ਮੰਗਾਂ ਮੰਨ ਲਈਆਂ। -ਰਾਇਟਰਜ਼