ਵਾਸ਼ਿੰਗਟਨ, 12 ਅਕਤੂਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ 24 ਅਕਤੂਬਰ ਨੂੰ ਵਾਈਟ ਹਾਊਸ ਵਿੱਚ ਦੀਵਾਲੀ ਮਨਾਉਣਗੇ, ਜਦੋਂ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ 21 ਅਕਤੂਬਰ ਨੂੰ ਫਲੋਰਿਡਾ ਵਿੱਚ ਆਪਣੇ ਰਿਜ਼ੌਰਟ ਵਿੱਚ ਇਹ ਤਿਉਹਾਰ ਮਨਾਉਣ ਦੀ ਯੋਜਨਾ ਬਣਾ ਰਹੇ ਹਨ। ਬਾਇਡਨ ਨੇ ਭਾਰਤੀ ਅਮਰੀਕੀ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਅਤੇ ਆਪਣੇ ਪ੍ਰਸ਼ਾਸਨ ਦੇ ਮੈਂਬਰਾਂ ਨਾਲ ਦੀਵਾਲੀ ਮਨਾਉਣ ਦੀ ਯੋਜਨਾ ਬਣਾਈ ਹੈ। ਪ੍ਰਥਮ ਮਹਿਲਾ ਜਿਲ ਬਾਇਡਨ ਵੀ 24 ਅਕਤੂਬਰ ਵਾਈਟ ਹਾਊਸ ਵਿੱਚ ਹੋਣ ਵਾਲੇ ਜਸ਼ਨ ਵਿੱਚ ਸ਼ਾਮਲ ਹੋਣਗੇ। ਵਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਸਬੰਧੀ ਹੋਰ ਜਾਣਕਾਰੀ ਹਾਲੇ ਸਾਂਝੀ ਨਹੀਂ ਕੀਤੀ ਗਈ। ਇਸ ਦੌਰਾਨ ਰਿਪਬਲਿਕਨ ਹਿੰਦੂ ਕੋਲੀਸ਼ਨ (ਆਰਐੱਚਸੀ) ਨੇ ਦੱਸਿਆ ਕਿ ਟਰੰਪ 21 ਅਕਤੂਬਰ ਨੂੰ ਪਾਰਟੀ ਮੈਂਬਰਾਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂਆਂ ਨਾਲ ਮਾਰ-ਏ-ਲਾਗੋ ਰਿਜ਼ੌਰਟ ’ਚ ਦੀਵਾਲੀ ਮਨਾਉਣਗੇ। -ਪੀਟੀਆਈ