ਵਾਸ਼ਿੰਗਟਨ, 1 ਦਸੰਬਰ
ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੇ ਸਿੱਖ ਭਾਈਚਾਰੇ ਨੂੰ ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੱਤੀ ਹੈ। ਉਨ੍ਹਾਂ ਸਿੱਖ ਧਰਮ ਦੇ ਸੰਸਥਾਪਕ ਵੱਲੋਂ ਦਿੱਤੇ ਗਏ ਦਿਆਲਤਾ ਤੇ ਏਕੇ ਦੇ ਸੁਨੇਹੇ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅਮਰੀਕੀਆਂ ਨੂੰ ਪ੍ਰੇਰਿਤ ਕਰ ਸਕਦੇ ਹਨ, ਵਿਅਕਤੀਗਤ ਪੱਧਰ ਤੇ ਮੁਲਕ ਵਜੋਂ ਦੁੱੱਖ-ਦਰਦ ਦੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜ ਸਦੀਆਂ ਤੋਂ ਵੱਧ ਸਮੇਂ ਤੋਂ ਅਧਿਆਤਮਕ ਗਿਆਨ ਬਾਰੇ ਗੁਰੂ ਨਾਨਕ ਦੀਆਂ ਸਿੱਖਿਆਵਾਂ, ਮਨੁੱਖਤਾ ਦੀ ਸੇਵਾ ਦੇ ਸਿਧਾਂਤ ਤੇ ਨੈਤਿਕ ਫ਼ਰਜ਼ਾਂ ਬਾਰੇ ਸਿੱਖਿਆਵਾਂ ਨੇ ਹਰ ਦਿਨ ਸਿੱਖਾਂ ਨੂੰ ਅਮਰੀਕਾ ਤੇ ਸੰਸਾਰ ਦੀਆਂ ਹੋਰ ਥਾਵਾਂ ’ਤੇ ਮਜ਼ਬੂਤੀ ਬਖ਼ਸ਼ੀ ਹੈ। ਬਾਇਡਨ ਤੇ ਹੈਰਿਸ ਨੇ ਕਿਹਾ ਕਿ ਉਹ ਅਮਰੀਕੀ ਸਿੱਖਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਮਹਾਮਾਰੀ ਦੌਰਾਨ ਜ਼ਰੂਰੀ ਸੇਵਾਵਾਂ ’ਚ ਯੋਗਦਾਨ ਦਿੱਤਾ ਹੈ, ਦਿਲ ਖੋਲ੍ਹ ਕੇ ਲੰਗਰ ਲਾਏ ਹਨ।
-ਪੀਟੀਆਈ