ਵਾਸ਼ਿੰਗਟਨ, 12 ਨਵੰਬਰ
ਅਮਰੀਕਾ ਦੇ ਰਾਸ਼ਟਪਤੀ ਜੋਇ ਬਾਇਡਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ 15 ਨਵੰਬਰ ਨੂੰ ਵਰਚੁਅਲ ਸਮਾਗਮ ਵਿਚ ਸ਼ਾਮਲ ਹੋਣਗੇ। ਇਹ ਜਾਣਕਾਰੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਦਿੱਤੀ। ਇਸ ਮੌਕੇ ਦੋਵਾਂ ਦੇਸ਼ਾਂ ਵਲੋਂ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਬਾਇਡਨ ਅਮਰੀਕਾ ਦੀ ਮਨਸ਼ਾ ਸਪਸ਼ਟ ਕਰਨਗੇ। ਜ਼ਿਕਰਯੋਗ ਹੈ ਕਿ ਫਰਵਰੀ ਤੋਂ ਬਾਅਦ ਇਹ ਦੋਵੇਂ ਦੇਸ਼ਾਂ ਦੇ ਮੁਖੀਆਂ ਦੀ ਤੀਜੀ ਮੀਟਿੰਗ ਹੋਵੇਗੀ।