ਇਸਲਾਮਾਬਾਦ, 26 ਸਤੰਬਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹੋਏ ਬੰਬ ਧਮਾਕੇ ਵਿਚ ਚਾਰ ਸੁਰੱਖਿਆ ਕਰਮੀ ਮਾਰੇ ਗਏ ਹਨ। ਗੜਬੜੀ ਵਾਲੇ ਸੂਬੇ ਵਿਚ ਪਾਕਿ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਦੋ ਹੋਰ ਵੀ ਫੱਟੜ ਹੋਏ ਹਨ। ਹਮਲੇ ਦੀ ਜ਼ਿੰਮੇਵਾਰੀ ‘ਬਲੋਚ ਲਬਿਰੇਸ਼ਨ ਆਰਮੀ’ (ਬੀਐਲਏ) ਨੇ ਲਈ ਹੈ। ਸੂਬੇ ਦੇ ਹਰਨਈ ਜ਼ਿਲ੍ਹੇ ਵਿਚ ਫਰੰਟੀਅਰ ਕੋਰ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਗਿਆ। ਸੁਰੱਖਿਆ ਕਰਮੀ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤੇ ਉਨ੍ਹਾਂ ਦਾ ਵਾਹਨ ਇਕ ਬਾਰੂਦੀ ਸੁਰੰਗ ਉਤੋਂ ਲੰਘ ਗਿਆ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਹੋਏ ਇਕ ਹਮਲੇ ਵਿਚ ਵੀ ਬਲੋਚਿਸਤਾਨ ’ਚ ਦੋ ਸੁਰੱਖਿਆ ਕਰਮੀ ਮਾਰੇ ਗਏ ਸਨ। ਪੰਜ ਜਣੇ ਜ਼ਖ਼ਮੀ ਵੀ ਹੋ ਗਏ ਸਨ। ਅਮਰੀਕਾ ਨੇ ਬੀਐਲਏ ਨੂੰ ਅਤਿਵਾਦੀ ਜਥੇਬੰਦੀ ਐਲਾਨਿਆ ਹੋਇਆ ਹੈ। -ਪੀਟੀਆਈ