ਕੈਨਬਰਾ, 22 ਜੂਨ
ਆਸਟਰੇਲੀਆ ਵਿਚ 21 ਮਈ ਨੂੰ ਹੋਈਆਂ ਸੰਸਦੀ ਚੋਣਾਂ ਦੇ ਆਖ਼ਰੀ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਲੇਬਰ ਪਾਰਟੀ ਨੌਂ ਸਾਲਾਂ ਬਾਅਦ ਸੱਤਾ ’ਤੇ ਕਾਬਜ਼ ਹੋਣ ਵਿਚ ਸਫ਼ਲ ਹੋ ਗਈ ਹੈ। ਆਸਟਰੇਲੀਆ ਦੇ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਵਿਕਟੋਰੀਆ ਸੂਬੇ ਦੀ ਕੂਪਰ ਸੀਟ ਲੇਬਰ ਪਾਰਟੀ ਨੇ ਜਿੱਤ ਲਈ ਹੈ। 151 ਮੈਂਬਰਾਂ ਵਾਲੇ ਹੇਠਲੇ ਸਦਨ ਵਿਚ ਲੇਬਰ ਧਿਰ ਦੀ ਇਹ 77ਵੀਂ ਜਿੱਤ ਹੈ। ਜਦਕਿ ਵਿਰੋਧੀ ਕੰਜ਼ਰਵੇਟਿਵ ਲਬਿਰਲ ਪਾਰਟੀ ਨੂੰ ਪੱਛਮੀ ਆਸਟਰੇਲੀਆ ਦੀ ਸੀਟ ਓ’ਕੌਨਰ ਤੋਂ ਜੇਤੂ ਐਲਾਨਿਆ ਗਿਆ ਹੈ। ਲੇਬਰ ਪਾਰਟੀ ਨੂੰ ਹੇਠਲੇ ਸਦਨ ਵਿਚ ਬਹੁਮਤ ਹਾਸਲ ਹੋਣ ਕਾਰਨ ਹੁਣ ਵਿਰੋਧੀ ਧਿਰ ਨਾਲ ਰਾਬਤਾ ਕਰਨ ਜਾਂ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਲੈਣ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਉਪਰਲੇ ਸਦਨ ਸੈਨੇਟ ਵਿਚ ਅਜਿਹਾ ਨਹੀਂ ਹੈ ਜਿੱਥੇ ਲੇਬਰ ਪਾਰਟੀ ਕੋਲ 76 ਵਿਚੋਂ 26 ਸੀਟਾਂ ਹੀ ਹਨ। -ਏਪੀ