ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਬਰਾਮਦ ਕੌਂਸਲ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਕੌਂਸਲ ਕੌਮਾਂਤਰੀ ਵਪਾਰ ਦੀ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਵਜੋਂ ਕੰਮ ਕਰਦੀ ਹੈ। ਸ਼ਮੀਨਾ ਸਿੰਘ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ। ਉਨ੍ਹਾਂ ਕਿਹਾ ਕਿ ਉਹ ਸਨਮਾਨਿਤ ਆਗੂਆਂ ਦੇ ਸਮੂਹ ਰਾਸ਼ਟਰਪਤੀ ਦੀ ਬਰਾਮਦ ਕੌਂਸਲ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹੈ। ਇਹ ਕੌਂਸਲ ਕੌਮਾਂਤਰੀ ਵਪਾਰ ਦੀ ਪ੍ਰਮੁੱਖ ਕੌਮੀ ਸਲਾਹਕਾਰ ਕਮੇਟੀ ਵਜੋਂ ਕੰਮ ਕਰਦੀ ਹੈੈ। -ਪੀਟੀਆਈ