ਨਿਊਯਾਰਕ, 23 ਅਪਰੈਲ
ਅਮਰੀਕਾ ਦੇ ਇੰਡੀਆਨਾ ਸੂਬੇ ਦੀ ਝੀਲ ਵਿੱਚ ਤੈਰਾਕੀ ਦੌਰਾਨ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈ ਗਈਆਂ ਹਨ। ਅਖਬਾਰ ‘ਯੂਐੱਸਏ ਟੁਡੇ’ ਅਨੁਸਾਰ ਸਿਧਾਂਤ ਸ਼ਾਹ (19) ਤੇ ਆਰੀਅਨ ਵੈਦ (20) ਲੰਘੀ 15 ਅਪਰੈਲ ਨੂੰ ਦੋਸਤਾਂ ਨਾਲ ਇੰਡੀਆਨਾਪੋਲਿਸ ਸ਼ਹਿਰ ਤੋਂ 65 ਕਿਲੋਮੀਟਰ ਦੂਰ ਮੋਨਰੋ ਝੀਲ ਵਿੱਚ ਤੈਰਨ ਗਏ ਤੇ ਇਸ ਦੌਰਾਨ ਡੁੱਬ ਗਏ। ਦੋਵਾਂ ਦੀਆਂ ਲਾਸ਼ਾਂ 18 ਅਪਰੈਲ ਨੂੰ ਝੀਲ ਦੇ 18 ਫੁੱਟ ਡੂੰਘੇ ਤਲ ‘ਚੋਂ ਬਰਾਮਦ ਕਰ ਲਈਆਂ ਗਈਆਂ ਹਨ। ਦੋਵੇਂ ਭਾਰਤੀ ਕੈਲੀ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀ ਸਨ। -ਪੀਟੀਆਈ