ਪੇਇਚਿੰਗ, 13 ਸਤੰਬਰ
ਕਰੋਨਾ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਵਿਚ ਘਰੇਲੂ ਹਵਾਈ ਯਾਤਰਾ ਆਮ ਵਾਂਗ ਹੋ ਗਈ ਹੈ। ਕਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਪਿਛਲੇ ਸਾਲ ਦੇ ਅੰਤ ਵਿੱਚ ਵੁਹਾਨ ਵਿੱਚ ਲੱਗਿਆ ਸੀ ਤੇ ਇਹ ਸ਼ਹਿਰ ਦੁਨੀਆਂ ਭਰ ਵਿੱਚ ‘ਬਦਨਾਮ’ ਹੋ ਗਿਆ ਸੀ।ਕਰੋਨਾ ਕਾਰਨ ਇਥੋਂ 76 ਦਿਨਾਂ ਤੱਕ ਹਵਾਈ ਉਡਾਣਾ ਬੰਦ ਰਹੀਆਂ। ਹਵਾਈ ਅਧਿਕਾਰੀਆਂ ਮੁਤਾਬਕ ਇਥੋਂ ਸ਼ੁੱਕਰਵਾਰ ਨੂੰ 500 ਘਰੇਲੂ ਉਡਾਣਾਂ ਰਹੀਂ 64700 ਯਾਤਰੀ ਸ਼ਹਿਰ ਤੋਂ ਬਾਹਰ ਗਏ।