ਬਰਤਾਨਵੀ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਜੇਲ੍ਹ

ਬਰਤਾਨਵੀ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ’ਚ ਜੇਲ੍ਹ

ਲੰਡਨ, 23 ਫਰਵਰੀ

ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਦੂਜੇ ਦੇ ਇੱਕ ਰਿਸ਼ਤੇਦਾਰ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਦਸ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ’ਤੇ ਸਕਾਟਲੈਂਡ ਸਥਿਤ ਆਪਣੀ ਜੱਦੀ ਰਿਹਾਇਸ਼ ’ਤੇ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਸੀ। ਅਰਲ ਆਫ ਸਟਰੈਥਮੋਰ, ਸਿਮੋਰ ਬੋਵਜ਼ ਲਿਓਨ ਨੇ ਫਰਵਰੀ 2020 ਵਿੱਚ ਗਲੈਮਿਸ ਕਾਸਲ ਦੇ ਸੌਣ ਵਾਲੇ ਕਮਰੇ ਵਿੱਚ ਇੱਕ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਦਾ ਅਪਰਾਧ ਕਬੂਲ ਕਰ ਲਿਆ ਹੈ। ਅਦਾਲਤ ਨੇ 34 ਸਾਲ ਦੇ ਲਿਓਨ ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਸੀ। ਉਸ ਨੇ ਕਿਹਾ, ‘‘ਮੈਂ ਆਪਣੀਆਂ ਹਰਕਤਾਂ ਕਾਰਨ ਬਹੁਤ ਸ਼ਰਮਿੰਦਾ ਹਾਂ।’’ ਡੂੰਡੀ ਸ਼ੈਰਿਫ਼ ਕੋਰਟ ਨੇ ਮੰਗਲਵਾਰ ਨੂੰ ਇਹ ਸਜ਼ਾ ਸੁਣਾਈ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All