ਨਵੀਂ ਦਿੱਲੀ, 2 ਜਨਵਰੀ
ਬਰਤਾਨੀਆ ਦੇ ਮੰਤਰੀ ਆਗਾਮੀ ਵਪਾਰਕ ਵਾਰਤਾ ਦੇ ਮੱਦੇਨਜ਼ਰ ਹਜ਼ਾਰਾਂ ਭਾਰਤੀ ਨਾਗਰਿਕਾਂ ਦੇ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਲਈ ਇਮੀਗ੍ਰੇਸ਼ਨ ਪਾਬੰਦੀਆਂ ਨੂੰ ਨਰਮ ਕਰਨ ਦੇ ਇੱਛੁਕ ਹਨ। ਰਿਪੋਰਟ ਮੁਤਾਬਕ ਇਸ ’ਤੇ ਚਰਚਾ ਉਦੋਂ ਕੀਤੀ ਜਾਵੇਗੀ ਜਦੋਂ ਅੰਤਰਰਾਸ਼ਟਰੀ ਵਪਾਰ ਮੰਤਰੀ ਐਨੀ-ਮੈਰੀ ਟ੍ਰੇਵਲੀਅਨ ਇਸ ਮਹੀਨੇ ਦਿੱਲੀ ਦੀ ਯਾਤਰਾ ਕਰਨਗੇ। ਭਾਰਤੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣਾ ਦਿੱਲੀ ਦੀ ਮੁੱਖ ਮੰਗ ਹੈ। ਟ੍ਰੇਵਲੀਅਨ ਨੂੰ ਵਿਦੇਸ਼ ਮੰਤਰੀ ਲਿਜ਼ ਟਰਸ ਦਾ ਸਮਰਥਨ ਪ੍ਰਾਪਤ ਦੱਸਿਆ ਜਾਂਦਾ ਹੈ, ਜੋ ਖੇਤਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਾ ਚਾਹੁੰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਕੁਝ ਮੰਤਰੀਆਂ ਖਾਸ ਤੌਰ ’ਤੇ ਪ੍ਰੀਤੀ ਪਟੇਲ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।