ਲੁਧਿਆਣਾ : ਥਾਣਾ ਮੇਹਰਬਾਨ ਦੀ ਪੁਲੀਸ ਨੇ ਇੱਕ ਔਰਤ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟੀ-ਪੁਆਇੰਟ ਮੱਤੇਵਾੜਾ ਮੌਜੂਦ ਸੀ ਤਾਂ ਪਰਮਜੀਤ ਕੋਰ ਵਾਸੀ ਪਿੰਡ ਚੂਹੜਵਾਲ ਪਿੰਡ ਮੱਤੇਵਾੜਾ ਵੱਲੋਂ ਆਉਂਦੀ ਦਿਖਾਈ ਦਿੱਤੀ ਪਰ ਉਹ ਸਾਹਮਣੇ ਪੁਲੀਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗੀ ਤਾਂ ਉਸ ਨੂੰ ਜ਼ਾਬਤੇ ਅਨੁਸਾਰ ਕਾਬੂ ਕੀਤਾ। ਤਲਾਸ਼ੀ ਲੈਣ ‘ਤੇ ਉਸ ਕੋਲੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। -ਨਿੱਜੀ ਪੱਤਰ ਪ੍ਰੇਰਕ