ਭੁੱਚੋ ਮੰਡੀ: ਸਿਹਤ ਵਿਭਾਗ ਵੱਲੋਂ ਐੱਸਐੱਮਓ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ‘ਵਿਸ਼ੇਸ਼ ਟੀਕਾਕਰਨ ਸਪਤਾਹ’ ਮੁਹਿੰਮ ਤਹਿਤ ਅੱਜ ਇਲਾਕੇ ਦੀਆਂ ਝੁੱਗੀਆਂ ਅਤੇ ਭੱਠਿਆਂ ਸਮੇਤ ਸਲੱਮ ਖੇਤਰਾਂ ਵਿੱਚ ਪੰਜ ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਭੁੱਚੋ ਮੰਡੀ ਦੇ ਸਲੱਮ ਏਰੀਏ ਵਿੱਚ ਸਿਹਤ ਮੁਲਾਜ਼ਮ ਰਾਜਵਿੰਦਰ ਸਿੰਘ ਰੰਗੀਲਾ, ਰਾਜਪਾਲ ਕੌਰ, ਰੇਸ਼ਮ ਕੌਰ ਅਤੇ ਆਸ਼ਾ ਵਰਕਰਾਂ ਨੇ ਟੀਕਾਕਰਨ ਕੀਤਾ। ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਇਹ ਟੀਕਾਕਰਨ ਜ਼ਿਆਦਾ ਤਰ ਭੱਠਿਆਂ ਦੀ ਪਥੇਰ, ਝੁੱਗੀਆਂ, ਸਲੱਮ ਏਰੀਏ ਵਿੱਚ ਕਿਸੇ ਕਾਰਨ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। -ਪੱਤਰ ਪ੍ਰੇਰਕ