ਪੱਤਰ ਪ੍ਰੇਰਕ
ਲਹਿਰਗਾਗਾ, 23 ਜੂਨ
ਨਜ਼ਦੀਕੀ ਪਿੰਡ ਗੋਬਿੰਦਗੜ੍ਹ ਖੌਖਰ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਨੌਜਵਾਨ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨੌਜਵਾਨ ਗੁਰਵਿੰਦਰ ਸਿੰਘ (27) ਪੁੱਤਰ ਬਹਾਦਰ ਸਿੰਘ ਨੇੜਲੇ ਪਿੰਡ ਨੰਗਲਾ ਦਾ ਵਸਨੀਕ ਸੀ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਗੋਬਿੰਦਗੜ੍ਹ ਖੋਖਰ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰੇਲ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ-ਹਿਸਾਰ ਰੇਲਵੇ ਲਾਈਨ ‘ਤੇ ਇਹ ਘਟਨਾ ਵਾਪਰੀ ਹੈ। ਰੇਲਵੇ ਚੌਕੀ ਇੰਚਾਰਜ ਗੁਰਲਾਲ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਲਕੀਤ ਸਿੰਘ ਵੱਲੋਂ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਨੌਜਵਾਨ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।