ਸੰਯੁਕਤ ਰਾਸ਼ਟਰ, 4 ਜੁਲਾਈ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੰਭਾਵੀ ਖਤਰਿਆਂ ‘ਤੇ ਬੈਠਕ ਕਰੇਗੀ। ਬਰਤਾਨੀਆ ਵਲੋਂ ਕਰਵਾਈ ਜਾ ਰਹੀ ਇਸ ਬੈਠਕ ‘ਚ ਹਥਿਆਰਾਂ ਜਾਂ ਪਰਮਾਣੂ ਹਥਿਆਰਾਂ ਦੇ ਕੰਟਰੋਲ ‘ਚ ਏਆਈ ਦੀ ਸੰਭਾਵਿਤ ਵਰਤੋਂ ਅਤੇ ਖਤਰੇ ‘ਤੇ ਚਰਚਾ ਕੀਤੀ ਜਾਵੇਗੀ। ਬਰਤਾਨੀਆ ਦੀ ਰਾਜਦੂਤ ਬਾਰਬਰਾ ਵੁੱਡਵਾਰਡ ਨੇ ਕਿਹਾ ਕਿ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਇਹ ਮੁੱਖ ਮੁੱਦਾ ਰਹੇਗਾ। ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟਾਰੇਜ਼ ਹਿੱਸਾ ਲੈਣਗੇ।