ਮੁੰਬਈ, 5 ਨਵੰਬਰ
ਮਹਾਰਾਸ਼ਟਰ ਦੇ ਨਾਸਿਕ ਰੋਡ ਸਟੇਸ਼ਨ ‘ਤੇ ਅੱਜ ਸਵੇਰੇ ਮੁੰਬਈ ਜਾ ਰਹੀ ਸ਼ਾਲੀਮਾਰ ਐਕਸਪ੍ਰੈਸ ਦੇ ਪਾਰਸਲ ਡੱਬੇ ਵਿੱਚ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 8.45 ਵਜੇ ਸ਼ਾਲੀਮਾਰ (ਪੱਛਮੀ ਬੰਗਾਲ) ਅਤੇ ਮੁੰਬਈ ਦੇ ਲੋਕਮਾਨਿਆ ਤਿਲਕ ਟਰਮੀਨਲ ਸਟੇਸ਼ਨ ਦੇ ਵਿਚਕਾਰ ਚੱਲ ਰਹੀ ਰੇਲ ਗੱਡੀ ਦੇ ਇੰਜਣ ਦੀ ਅਗਲੀ ਬੋਗੀ-ਪਾਰਸਲ ਵੈਨ ਵਿੱਚ ਅੱਗ ਲੱਗ ਗਈ।