ਪੱਤਰ ਪ੍ਰੇਰਕ
ਮੁਕੇਰੀਆਂ, 20 ਅਕਤੂਬਰ
ਪਿੰਡ ਸਰਾਈ ਵਿੱਚ ਪੀਰ ਲੱਖ ਦਾਤਾ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪ੍ਰਧਾਨ ਦਲਜੀਤ ਕੁਮਾਰ ਦੀ ਅਗਵਾਈ ਹੇਠ ਕਰਵਾਏ ਸਾਲਾਨਾ ਛਿੰਝ ਮੇਲੇ ਵਿੱਚ ਵੱਡੀ ਰੁਮਾਲੀ ਦੀ ਕੁਸ਼ਤੀ ਕਿੰਨੂੰ ਪਹਿਲਵਾਨ ਸੇਖਾਂ ਨੇ ਜਿੱਤੀ। ਇਸ ਮੇਲੇ ਵਿੱਚ 64 ਦੇ ਕਰੀਬ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਜੱਸਾ ਉਟਾਲਾ ਅਤੇ ਤੀਰਥ ਪਹਿਲਵਾਨ ਦੇ ਵਿਚਾਲੇ ਹੋਈ, ਜਿਸ ਵਿੱਚ ਕੁਸ਼ਤੀ ਬਰਾਬਰ ਰਹਿਣ ਕਾਰਨ ਵਾਜਬਿ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਕਿਨੂੰ ਪਹਿਲਵਾਨ ਸੇਖਾ ਅਤੇ ਪ੍ਰਵੀਨ ਪਹਿਲਵਾਨ ਪਠਾਨਕੋਟ ਵਿਚਾਲੇ ਹੋਈ, ਜਿਸ ਵਿੱਚ ਕਿੰਨੂੰ ਪਹਿਲਵਾਨ ਜੇਤੂ ਰਿਹਾ, ਜਦੋਂ ਕਿ ਪ੍ਰਵੀਨ ਪਹਿਲਵਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਿਸ ਨੂੰ ਪ੍ਰਬੰਧਕਾਂ ਵੱਲੋਂ ਪੱਗਾਂ ਅਤੇ ਮਾਇਕ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਚੌਧਰੀ ਜਗਤ ਰਾਮ (ਰਿਟਾਇਰਡ ਡੀਐੱਸਪੀ), ਸਰਪੰਚ ਹਰਵਿੰਦਰ ਸਿੰਘ ਸਰਾਈਂ ਤੇ ਸਰਪੰਚ ਹਰਦੀਪ ਸਿੰਘ ਪੈਂਕੀ ਪਿੰਡ ਡੱਫਰ ਨੇ ਸਾਂਝੇ ਤੌਰ ’ਤੇ ਕੀਤੀ।