ਨਵੀਂ ਦਿੱਲੀ, 7 ਅਗਸਤਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਟੋਕੀਓ ਓਲੰਪਿਕਸ ’ਚ ਇਤਿਹਾਸਕ ਮੁਹਿੰਮ ਤੋਂ ਬਾਅਦ ਵਿਸ਼ਵ ਰੈਂਕਿੰਗ ’ਚ ਆਪਣਾ ਸਰਵੋਤਮ ਸਥਾਨ ਪ੍ਰਾਪਤ ਕਰ ਲਿਆ ਹੈ। ਪੁਰਸ਼ ਟੀਮ ਤੀਜੇ ਅਤੇ ਮਹਿਲਾ ਟੀਮ ਅੱਠਵੇਂ ਸਥਾਨ ‘ਤੇ ਆ ਗਈ ਹੈ। ਭਾਰਤੀ ਪੁਰਸ਼ ਟੀਮ ਨੇ ਓਲੰਪਿਕ ਵਿੱਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਦੇ ਤਗਮੇ ਦੇ ਸੋਕੇ ਦਾ ਅੰਤ ਕੀਤਾ। ਉਹ ਸੋਨ ਤਮਗਾ ਜੇਤੂ ਬੈਲਜੀਅਮ ਅਤੇ ਚਾਂਦੀ ਤਮਗਾ ਜੇਤੂ ਆਸਟਰੇਲੀਆ ਤੋਂ ਪਿੱਛੇ ਹੈ।