ਨਵੀਂ ਦਿੱਲੀ, 25 ਜੂਨ
ਦੋ ਵਾਰ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵੇਟਲਿਫਟਰ ਸੰਜੀਤਾ ਚਾਨੂ, ਜੋ ਡੋਪ ਦੇ ਦਾਗ ਤੋਂ ਮੁਕਤ ਹੋ ਗਈ ਹੈ, ਨੂੰ ਆਖਰਕਾਰ ਅਰਜੁਨ ਪੁਰਸਕਾਰ ਮਿਲੇਗਾ, ਜੋ ਸਾਲ 2018 ਤੋਂ ਰੁਕਿਆ ਹੋਇਆ ਸੀ। ਖੇਡ ਮੰਤਰਾਲੇ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਚਾਨੂ ਨੂੰ 2018 ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਅਰਜੁਨ ਪੁਰਸਕਾਰ ਮਿਲੇਗਾ।